ਸਨੌਰ : ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਜਨਮ ਦਿਨ ਹੈ। ਭਗਵੰਤ ਮਾਨ ਅੱਜ 50 ਸਾਲ ਦੇ ਹੋ ਗਏ ਹਨ। ਸਿਆਸੀ ਗਲਿਆਰਿਆਂ ਤੋਂ ਲੈ ਕੇ ਕਲਾਕਾਰਾਂ ਤੱਕ ਸੀਐੱਮ ਮਾਨ ਨੂੰ ਜਨਮਦਿਨ ਦੀਆਂ ਵਧਾਈਆਂ ਆ ਰਹੀਆਂ ਹਨ। ਇਸ ਖਾਸ ਮੌਕੇ ਉੱਤੇ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ।
ਸੀਐਮ ਭਗਵੰਤ ਮਾਨ ਦੇ ਜਨਮਦਿਨ ਮੌਕੇ ਹਲਕਾ ਸਨੌਰ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਸੀਐਮ ਭਗਵੰਤ ਮਾਨ ਨੂੰ ਵੱਖਰਾ ਤੋਹਫਾ ਦੇਣ ਲਈ ਆਮ ਆਦਮੀ ਪਾਰਟੀ ਦੇ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਅਤੇ ਪ੍ਰਧਾਨ ਸਮੂਹ ਵਲੰਟੀਅਰ ਤੇ ਵਰਕਰਾਂ ਨੇ ਪਹੁੰਚ ਕੇ ਖੂਨਦਾਨ ਕੀਤਾ।
Disclaimer: All news on Encounter India are computer generated and provided by third party sources, so read carefully and Encounter India will not be responsible for any issue.